Sunday 8 January 2012

Punjabi shayari


ਰੀਝ ਤੈਨੁ ਪਾਉਣ ਦੀ ਦਿਲ ਵਿਚ ਰਿਹ ਗਈ ,
ਕੱਲਿਆ ਰਹਿਣ ਦੀ ਅੱਜ ਕੱਲ ਆਦਤ ਏ ਪੈ ਗਈ ,
ਸ੍ਮਝ ਨਾ ਆਵੇ ਤੇਰੇ ਕੀ ਇਰਾਦੇ ਸੀ ,
ਸੋਚਦੇ ਆ ਕਿਥੇ ਗਏ ਜਿਹੜੇ ਪਹਾੜਾ ਜਿੱਡੇ ਵਾਅਦੇ ਸੀ

ਬਾਂਹ ਫੜਕੇ ਲੈ ਚੱਲ ਮੈਨੂੰ ,
ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ,
ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ,
ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ…..

ਮੈਂ ਕੀਨਾ ਬੇਵਫਾ ਹਾਂ ਜੋ ਇਕ ਦਮ ਉਸਦੇ ਦਿਲ ਚੋ ਨਿਕਲ ਗ਼ਿਆ,
ਉਸ ਵਿਚ ਕੀਨੀ ਵਫ਼ਾ ਹੈ ਜੋ ਅਜ ਵੀ ਮੇਰੇ ਦਿਲ ਚ ਵਸਦੇ ਨੇ…!!!

ਤੇਰੇ ਪਿਆਰ ਦੀ ਆਖਰੀ ਉਹ ਸ਼ਾਮ ਚੇਤੇ ਹੈ…..
ਉਸ ਸ਼ਾਮ ਦੀਆ ਗੱਲਾ ਤਮਾਮ ਚੇਤੇ ਹੈ…..
ਤੂੰ ਤਾ ਭੁੱਲ ਗਈ ਹੋਵੇਗੀ ਪਰਛਾਵਾ ਤੱਕ ਵੀ…..
ਪਰ ਉਸ ਪਾਗਲ ਨੂੰ ਅੱਜ ਵੀ ਤੇਰਾ ਨਾਮ ਚੇਤੇ ਹੈ



ਆਪੇ ਰੋਗ ਲਾਉਣੇ ਆਪੇ,
ਦੇਣੀਆ ਦੁਆਵਾਂ…..
ਜਾਹ ਵੇ ਅਸੀ ਵੇਖ ਲਈਆ,
ਤੇਰੀਆ ਵਫਾਵਾਂ…..
ਅੱਲੇ-ਅੱਲੇ ਜਖਮਆ ਤੇ ਹੱਥ,
ਨਹੀ ਧਰੀਦੇ…..
ਇੰਝ ਨਹੀ ਕਰੀਦੇ,
ਸੱਜਣਾ ਇੰਝ ਨਹੀ ਕਰੀਦੇ…….


ਤੋੜਕੇ ਰਕਾਨੇ ਸਾਡੇ ਨਾਲ ਯਾਰੀਆਂ ਹੁਣ ਬੋਲਣੋ ਵੀ ਗਈ,
ਆਹ ਕਿਥੇ ਜਾ ਕੇ ਗੰਢੀਆਂ ਮੁਲਾਜੇਦਾਰੀਆਂ ਹੁਣ ਬੋਲਣੋ ਵੀ ਗਈ।
ਐਡੀ ਉੱਚੀ ਗੁੱਡੀਆਂ ਚੜਾ੍ ਕੇ ਵੈਰਨੇ ਨੀ ਕਿਥੇ ਡੋਰਾਂ ਟੁੱਟੀਆਂ,
ਤੈਨੂੰ ਵੀ ਸਤਾਉਣਗੀਆਂ ਡੁੱਬ ਜਾਣੀਏ ਨੀ, ਓਹ ਮੌਜਾਂ ਲੁੱਟੀਆਂ।
ਹੁਣ ਹੋ ਗਈਆਂ ਚੁਬਾਰੇ ਦੀਆਂ ਬੰਦ ਬਾਰੀਆਂ ਹੁਣ ਬੋਲਣੋ ਵੀ ਗਈ,
ਤੋੜਕੇ ਰਕਾਨੇ ਸਾਡੇ ਨਾਲ ਯਾਰਿਯਾਂ ਹੁਣ ਬੋਲਣੋ ਵੀ ਗਈ।
ਗਲੀਆਂ ‘ਚ ਰੁਲਦਾ ਨਾ ਯਾਰ ਵੈਰਨੇ ਨੀਂ ਜੇ ਨਾ ਮਾਰਾਂ ਪੈਂਦੀਆ,
ਦੱਸ ਕਿਵੇਂ ਹੱਥਾਂ ਤੇ ਲਾਵਾ ਕੇ ਬਹਿ ਗਈ ਤੂੰ ਗੈਰਾਂ ਦੀਆਂ ਮਹਿੰਦੀਆਂ।
ਤੋਹਮਤਾਂ ਜ਼ਮਾਨੇ ਦੀਆਂ ਮੱਥੇ ਮਾਰੀਆਂ ਹੁਣ ਬੋਲਣੋ ਵੀ ਗਈ,
ਤੋੜਕੇ ਰਕਾਨੇ ਸਾਡੇ ਨਾਲ ਯਾਰੀਆਂ ਹੁਣ ਬੋਲਣੋ ਵੀ ਗਈ।
ਪਿਆਰ ਵਾਲੇ ਬੂਟੇ ਦੀਆਂ ਰਾਜ ਕਾਕੜੇ ਮਸਾਂ ਜੜਾਂ ਲੱਗੀਆਂ,
ਪੱਤਾ ਪੱਤਾ ਅੱਜ ਕਮਲਾਇਆ ਨੀ ਕੀ ਹਵਾਵਾਂ ਵਗੀਆਂ।
ਫੇਰ ਗਈ ਏਂ ਜੜਾਂ ਵਿਚ ਆਰੀਆਂ, ਹੁਣ ਬੋਲਣੋ ਵੀ ਗਈ,
ਤੋੜਕੇ ਰਕਾਨੇ ਸਾਡੇ ਨਾਲ ਯਾਰੀਆਂ ਹੁਣ ਬੋਲਣੋ ਵੀ ਗਈ।

ਕੋਈ ਨਾਂ ਲਿਖਦਾ ਹੈ ਪੱਥਰਾਂ ਤੇ,
ਕੋਈ ਲਿਖਦਾ ਆਪਣੀਆਂ ਬਾਹਾਂ ਤੇ……..
ਅਸੀਂ ‘ਕਲਮ” ਇਸ਼ਕ ਦੀ ਨਾਲ,
ਸੱਜਣਾ ਤੇਰਾ ਨਾਂ ਲਿਖ ਬੈਠੇ ਸਾਹਾਂ ਤੇ……..

                                                                                               
ਉਹ ਕਿੳ ਮੇਰੀ ਜਿੰਦਗੀ ਚ ਖੁਸ਼ਬੂ ਦੀ ਤਰਾ ਹੈ,__
ਹਰ ਪੱਲ,
ਹਰ ਘੜੀ,
ਮਹਿਸੂਸ ਤਾ ਹੁੰਦੀ ਹੈ ਪਰ ਦਿਖਾਈ ਕਿੳ ਨਹੀ ਦਿੰਦੀ,

ਇੱਕ ਦਿਨ ਆਈ ਸੀ ਉਹ ਬੇਵਫ਼ਾ ਮੇਰੀ ਕਬਰ ਤੇ
ਤੇ ਦੀਵਾ ਬੁਝਾ ਕੇ ਚਲੀ ਗਈ
ਬਾਕੀ ਬਚਿਆ ਸੀ ਜੋ ਤੇਲ ਦੀਵੇ ਵਿੱਚ
ਖਸਮਾਂ ਨੂੰ ਖਾਣੀ
ਉਹ ਵੀ ਵਾਲਾਂ ਚ ਲਗਾ ਕੇ ਚਲੀ ਗਈ.


 Phone ਆਉਂਦੇ ਕਦੀ - ਕਦੀ ਜਿਗਰੀ ਯਾਰਾ ਦੇ,
ਸਭ Busy ਨੇ ਵਿਚ ਕੰਮਾ ਕਾਰਾ ਦੇ
ਸਾਰਿਆਂ ਕੋਲੋ ਆਪੋ -ਆਪਣੀਆਂ ਨਾਰਾ ਨੇ
ਪਰ bhuleyo ਨਾ ਦੋਸਤੋ,
________"ਯਾਰਾਂ ਨਾਲ ਹੀ ਬਹਾਰਾ ਨੇ"__


 ਹਰ ਰੋਜ ਨਵੇਂ ਬਹਾਨੇ ਦੀ ਦੁਹਾਈ ਨਾ ਦਿਆ ਕਰ ,
ਮਿਲਣਾ ਨਹੀ ਹੁੰਦਾ ਤਾ ਦਿਖਾਈ ਨਾ ਦਿਆ ਕਰ ...
ਹੁਣ ਤੇਰੀ ਗੱਲਾਂ ਦੇ ਵਿਚ ਸੱਚਾਈ ਨਹੀ ਮਿਲਦੀ ,
ਐਵੇਂ ਆਪਣੇ ਪਿਆਰ ਦੀ ਸਫਾਈ ਨਾ ਦਿਆ ਕਰ... .....................


  



ਚਾਹ ਗੁੜ ਦੀ ਪੀ ਕੇ ਸਾਰੀ ਰਾਤ ਠੰਢ ਵਿੱਚ
ਬਾਪੂ ਨਹਿਰ ਨੂੰ ਪਾਣੀ ਲਾਉਂਦਾ ਰਿਹਾ
ਪੀ ਕੇ ਦੇਸੀ ਬੋਤਲ ਲਾਡਲਾ,ਖਾ ਕੇ ਚਿਕਨ ਚਿਲੀ
ਪੁੱਤਰ ਸੁਪਨਿਆਂ 'ਚ ਹੂਰਾਂ ਬੁਲਾਉਂਦਾ ਰਿਹਾ

...ਬਾਪੂ ਝੋਨਾ ਵੱਢੇ,ਬੇਬੇ ਪਾਵੇ ਪੱਠੇ
ਸੂਟ ਟਾਕੀਆਂ ਲਾ ਕੇ ਭੈਣ ਨੇ ਪਾਇਆਂ ਏ
ਜਾਣਾ Lover ਦੀ b'day party ਵਿੱਚ
ਪੁੱਤਰ ਤੋਹਫੇ 'ਚ ਸਾੜੀ ਲਿਆਇਆ ਏ

ਅੱਖਾਂ ਬੇਬੇ ਦੀਆਂ ਗਈਆਂ,ਬਾਪੂ ਬੋਲਾ
ਪੈਸੇ ਬਿਨਾਂ ਨਹੀਂ ਕੋਈ ਇਲਾਜ ਕਰਦਾ
ਕੈਮਰੇ ਵਾਲਾ Mobile ਪੁੱਤਰ ਲੈ ਆਇਆ
ਗਾਣੇ ਸੁਣਦਾ ਏ ਐਵੇਂ ਨਹੀਂ ਹੁਣ ਸਰਦਾ


ਫਿਕਰ ਬਾਪੂ ਨੂੰ ਟੱਬਰ ਦੇ ਪਾਲਣ ਦਾ
ਤਪਦੀਆਂ ਧੁੱਪਾਂ 'ਚ ਖੇਤੀ ਕਮਾਈ ਕਰਦਾ
ਫਿਕਰ ਪੁੱਤਰ ਨੂੰ ਵੀ ਇਸ਼ਕ ਦਾ ਘੱਟ ਕੋਈ ਨਾ
ਖੜ ਕੇ ਮੋੜਾਂ ਤੇ ਖੂਬ ਟਰਾਈ ਕਰਦਾ|

...ਟੁੱਟੀ ਜੁੱਤੀ ਤੇ ਉਧਿੜਆ ਪਾ ਝੱਗਾ
ਬਾਪੂ ਪੱਠੇ ਲਿਆਉਣ ਲਈ ਚੱਲਿਆ ਏ
ਕੰਨੀ ਨੱਤੀਆਂ ਜੀਨ ਨਾਲ ਬੂਟ ਪਾ ਕੇ
ਬੂਹਾ ਪੁੱਤਰ ਨੇ girls ਕਾਲਜ ਦਾ ਮੱਲਿਆਂ ਏ

ਮਰਿਆ ਭੁੱਖ ਨਾਲ ਵਹਿੜਕਾ ਜੋ ਰੇਹੜੀ
ਬਾਪੂ ਰੂੜੀ ਖੇਤੀ ਪਾਉਂਦਾ ਥਕਿਆਂ ਏ
ਕਿੱਕ ਮਾਰ Bullet ਦੀ,ਕਾਲੀ ਲਾ ਐਨਕ
ਬੂਥਾ ਪੁੱਤਰ ਨੇ ਸਿਨਮੇ ਵੱਲ ਚਕਿਆ
ਏ....

No comments:

Post a Comment